ਮੁਹਾਲੀ ਫੇਜ਼ 6 ਦੇ ਚੌਕੀ ਇੰਚਾਰਜ ਭੂਸ਼ਨ ਕੁਮਾਰ ਵੱਲੋਂ ਆਟੋ ਵਾਲਿਆਂ ਤੇ ਕੀਤੀ ਗਈ ਕਾਰਵਾਈ

ਮੋਹਾਲੀ ਦੇ ਐਸ ਐਸ ਪੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਹਾਲੀ ਫੇਜ਼ 6 ਦੇ ਗੁਰਦੁਆਰੇ ਦੇ ਸਾਹਮਣੇ ਚੌਕੀ ਇੰਚਾਰਜ ਭੂਸ਼ਨ ਕੁਮਾਰ ਅਤੇ ਉਹਨਾ ਦੀ ਟੀਮ ਵੱਲੋਂ ਨਾਕਾ ਲਗਾ ਕੇ ਆਟੋਆ ਦੀ ਕੀਤੀ ਗਈ ਚੈਕਿੰਗ ਮੁਹਾਲੀ ਫੇਜ਼ 6 ਦੇ ਚੌਕੀ ਇੰਚਾਰਜ ਭੂਸ਼ਨ ਕੁਮਾਰ ਨੇ ਦੱਸਿਆ ਕਿ ਸਾਨੂੰ ਲੋਕਾਂ ਵੱਲੋਂ ਕਾਫੀ ਕੰਪਲੇਟ ਆ ਰਹੀ ਸੀ ਕਿ ਗੁਰਦੁਆਰੇ ਦੇ ਸਾਹਮਣੇ ਬਣੇ ਸਲਿਪ ਰੋਡ ਦੇ ਉੱਪਰ ਆਪਣੇ ਆਟੋ ਲਗਾ ਕੇ ਸਵਾਰੀਆਂ ਬੈਠਾਦੇ ਹਨ ਅਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦੀ ਕਪਲੇਟ ਦੇ ਆਧਾਰ ਤੇ ਕਈ ਓਵਰਲੋਡ ਆਟੋ ਵਾਲਿਆਂ ਦੇ ਕੀਤੇ ਗਏ ਚਲਾਨ ਅਤੇ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਸੀ ਉਨ੍ਹਾਂ ਨੂੰ ਵਾਰਨਿੰਗ ਦੇ ਕੇ ਛਡਿਆ ਗਿਆ ਅਤੇ ਚੌਕੀ ਇੰਚਾਰਜ ਭੂਸ਼ਨ ਕੁਮਾਰ ਨੇ ਦੱਸਿਆ ਕਿ ਆਟੋ ਦੇ ਵਿਚ ਤਿੰਨ ਸਵਾਰਿਆ ਪਾਸ ਹਨ ਅਤੇ ਫੇਰ ਵੀ ਆਪਣੀ ਅਤੇ ਸਵਾਰੀ ਦੀ ਜਾਨ ਖ਼ਤਰੇ ਵਿਚ ਪਾਕੇ ਚਲਦੇ ਨੇ ਉਵਰਲੋਡ ਚੋਕੀ ਇੰਚਾਰਜ ਭੂਸ਼ਨ ਕੁਮਾਰ ਨੇ ਦੱਸਿਆ ਕਿ ਮੋਹਾਲੀ ਦੇ ਐਸਪੀ ਸਤਿੰਦਰ ਸਿੰਘ ਦੇ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਚਾਹੇ ਕੋਈ ਵੀ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ